ਲੱਖਾਂ ਰੁਪਏ ਪ੍ਰਤੀ ਮਹੀਨਾ ਤਨਖਾਹਾਂ ਲੇਣ ਦੇ ਬਾਵਜੂਦ ਵੀ ਹੜਤਾਲ — ਫੋਜੀ, ਰੰਡਿਆਲਾ ਬੂਹੇ ਆਈ ਜੰਝ ਵਿੰਨੋ ਕੁੜੀ ਦੇ ਕੰਨ — -ਆਗੂ 

REPORTER SONA RAI

ਧਰਮਕੋਟ 13 ਅਪ੍ਰੇਲ (SONA RAI ) ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਜੰਗੀਰ ਸਿੰਘ ਫੋਜੀ ਹੇੱਡ ਕੈਸ਼ੀਅਰ,ਜਗਰੂਪ ਸਿੰਘ ਰੰਡਿਆਲਾ ਜਿਲਾ ਪ੍ਰਧਾਨ ਮੋਗਾ, ਇਹਨਾਂ ਆਗੂਆਂ ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੇ ਦੇਖਿਆ ਜਾ ਰਿਹਾ ਹੇ ਕਿ ਜਦੋ ਹੀ ਹਾੜੀ ਜਾ ਸਾਉਣੀ ਦੀਆਂ ਫ਼ਸਲਾਂ ਦੀ ਦਾਣਾ ਮੰਡੀਆਂ ਵਿੱਚ ਆਮਦ ਸ਼ੁਰੂ ਹੁੰਦੀ ਹੇ ਤਾ ਇੰਸਪੈਕਟਰ ਹੜਤਾਲ ਕਰਕੇ ਘਰ ਬੇਠ ਜਾਂਦੇ ਹਨ ਕੀ ਸਾਡੇ ਦੇਸ ਦਾ ਸੰਵਿਧਾਨ, ਕਾਨੂੰਨੀ ਪ੍ਰਕਿਰਿਆ ਮੁਤਾਬਿਕ ਨਹੀ ਚਲਦਾ ਤਾ ਹਰੇਕ ਅਧਿਕਾਰੀ ਜਾ ਕਰਮਚਾਰੀ ਹੜਤਾਲ ਕਰਕੇ ਬੇਠ ਜਾਂਦਾ ਕਿਸਾਨਾਂ ਦੀ ਕਣਕ ਦੀ ਫਸਲ ਤਿਆਰ ਹੋਣ ਤੇ 6 ਮਹੀਨੇ ਲਾਉਂਦੀ ਹੇ। ਇਸ ਦਾ ਮਤਲਬ ਐਫ ਸੀ ਆਈ ਦੇ ਇੰਸਪੈਕਟਰਾਂ ਨੇ ਪਹਿਲਾ ਆਪਣੀਆਂ ਮੰਗਾਂ ਸਰਕਾਰਾਂ ਅਗੇ ਨਾਂ ਰੱਖੀਆਂ ਹੋਣ ਜੇ ਰੱਖੀਆਂ ਸੀ ਤਾ ਸਰਕਾਰਾਂ ਨੇ ਹੁਣ ਤੱਕ ਮੰਗਾਂ ਮੰਨੀਆਂ ਕਿਉਂ ਨਹੀ। ਸਾਡੀ ਸਮਝ ਆ ਕਿ ਇਹ ਸਾਰੀ ਮਿਲੀਭੁਗਤ ਆ ਕਿ ਅੰਨਦਾਤੇ ਦੀ ਲੁੱਟ ਕਿਵੇਂ ਕਰਨੀ ਆ ਏਥੇ ਇਕੱਲੀ ਦਾਲ ਹੀ ਕਾਲੀ ਨਹੀ ਸਾਰਾ ਸਿਸਟਮ ਕਾਲਾ ਤੇ ਧੁੰਦਲਾ ਹੋ ਚੁੱਕਿਆ। ਅਸੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਕਣਕ ਦੀ ਫਸਲ ਕਟਵਾ ਕੇ ਜਦੋ ਦਾਣਾ ਮੰਡੀਆਂ ਵਿੱਚ ਲੇਕੇ ਜਾਦੇ ਉ ਤਾ ਲੁੱਟ ਤੋਂ ਬਚੋ ਤੇ ਆਪਣੀ ਆਪਣੀ ਕਣਕ ਦੀ ਫ਼ਸਲ ਨੂੰ ਮਿੱਥੇ ਹੋਏ ਭਾਅ ਤੇ ਹੀ ਵੇਚਿਆ ਜਾਵੇ। ਅਸੀ ਪੰਜਾਬ ਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਚ ਮੰਗ ਕਰਦੇ ਹਾਂ ਕਿ ਇੰਸਪੈਕਟਰਾਂ ਦੀਆ ਮੰਗਾਂ ਫੋਰੀ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ ਤੇ ਕਿਸਾਨਾਂ ਦੀਆਂ ਖੁੱਲੇ ਅਸਮਾਨ ਚ ਪਈਆਂ ਫਸਲਾਂ ਦਾ ਤੁਰੰਤ ਬੋਲੀ ਲਾ ਕੇ ਤੋਲ ਲਾ ਕੇ ਬੋਰੀਆਂ ਭਰੀਆਂ ਜਾਣ ਕਿਉਂਕਿ ਇਸ ਵਾਰ ਮੌਸਮ ਖਰਾਬ ਹੋਣ ਨਾਲ ਕਿਸਾਨਾਂ ਦੀ ਹਜ਼ਾਰਾ ਏਕੜ ਕਣਕ ਦੀ ਫਸਲ ਗੜੇਮਾਰੀ ਨਾਲ ਤਬਾਹ ਹੋ ਚੁੱਕੀ ਹੈ ਜਿਸ ਦਾ ਅਜੇ ਤੱਕ ਸਰਕਾਰ ਨੇ ਕਿਸਾਨਾਂ ਨੂੰ ਮੁਆਵਜਾ ਵੀ ਨਹੀ ਦਿੱਤਾ। ਜੇਕਰ ਇੰਸਪੈਕਟਰਾਂ ਨੇ ਆਵਦੀ ਹੜਤਾਲ ਛੇਤੀ ਖਤਮ ਨਾਂ ਕੀਤੀ ਤਾ ਕਿਸਾਨ ਮਜ਼ਦੂਰ ਮੋਰਚੇ ਵਲੋ ਜਲਦ ਫੇਸਲਾ ਲੇ ਕੇ ਸਖਤ ਐਕਸ਼ਨ ਲਿਆ ਜਾਏਗਾ। ਇਸ ਮੋਕੇ ਬਾਜ ਸਿੰਘ ਸੰਗਲਾ, ਰਾਜਿੰਦਰ ਸਿੰਘ, ਬਲਦੇਵ ਸਿੰਘ ਅਮੀਵਾਲਾ, ਜੱਸ ਗੜਾ ਆਦਿ ਆਗੂ ਹਾਜਰ ਸਨ

Leave a Reply

Your email address will not be published. Required fields are marked *